Rojgar Mela Bareta Mansa 2024
Rojgar Mela Bareta Mansa 19 July 2024
ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ ਮਾਨਸਾ ਵੱਲੋਂ ਆਸਰਾ ਫਾਊਡੇਸ਼਼ਨ ਬਰੇਟਾ, ਜਿਲਾ ਰੂਰਲ ਯੂਥ ਕਲੱਬਜ ਐਸੋਸੀਏਸ਼ਨ ਮਾਨਸਾ ਅਤੇ ਮਾਤਾ ਗੁਜਰੀ ਜੀ ਭਲਾਈ ਕੇਦਰ ਬੁਢਲਾਡਾ ਦੇ ਸਹਿਯੋਗ ਨਾਲ ਮਿਤੀ 19 ਜੁਲਾਈ 2024 ਦਿਨ ਸ਼ੁੱਕਰਵਾਰ ਨੂੰ ਅਰਿਹੰਤ ਕਾਲਜ ਆਫ ਐਜੂਕੇਸ਼ਨ ਨੇੜੇ ਗਰੀਨ ਲੈਂਡ ਸਕੂਲ ਬਰੇਟਾ ਕੈਂਚੀਆਂ ਵਿਖੇ ਆਜੋਯਤ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਮਾਨਸਾ ਸ੍ਰੀ ਰਵਿੰਦਰ ਸਿੰਘ ਜੀ ਵੱਲੋਂ ਦੱਸਿਆ ਗਿਆ ਕਿ ਇਸ ਰੋਜ਼ਗਾਰ ਮੇਲੇ ਵਿੱਚ 10 ਦੇ ਕਰੀਬ ਕੰਪਨੀਆਂ ਭਾਗ ਲੈ ਰਹੀਆਂ ਹਨ। ਭਾਗ ਲੈਣ ਵਾਲੇ ਬੇਰੁਜ਼ਗਾਰ ਪ੍ਰਾਰਥੀਅਆਂ ਦੀ ਘੱਟ ਤੋਂ ਘੱਟ ਯੋਗਤਾ ਦਸਵੀਂ ਪਾਸ ਉਮਰ 18ਸਾਲ ਤੋਂ 37 ਸਾਲ ਤੱਕ ਹੋਵੇ। ਇੰਟਰਵਿਊ ਦਾ ਸਮਾਂ ਸਵੇਰੇ 10:00 ਵਜੇ ਤੋਂ ਦੁਪਹਿਰ 03:00 ਵਜੇ ਤੱਕ ਹੋਵੇਗਾ। ਰੋਜ਼ਗਾਰ ਮੇਲੇ ਵਿੱਚ ਭਾਗ ਲੈਣ ਦੇ ਚਾਹਵਨ ਪ੍ਰਾਰਥੀ ਆਪਣੀ ਵਿੱਦਿਅਕ ਯੋਗਤਾ ਦੇ ਸਰਟੀਫਿਕੇਟਾਂ ਦੀਆਂ ਫੋਟੋ ਕਾਪੀਆਂ, ਅਧਾਰ ਕਾਰਡ ਦੀ ਫੋਟੋ ਕਾਪੀ, ਜੇਕਰ ਕੋਈ ਪ੍ਰਾਰਥੀ ਐਸ.ਸੀ/ਬੀ.ਸੀ./ਓ.ਬੀ.ਸੀ. ਜਾਤੀ ਨਾਲ ਸਬੰਧਤ ਹੈ ਜਾਤੀ ਸਰਟੀਫਿਕੇਟ ਦੀ ਫੋਟੋ ਕਾਪੀ, ਰੀਜਿਊਮ(Resume) ਨਾਲ ਲੈ ਕੇ ਆਉਣ। ਹੋਰ ਵਧੇਰੇ ਜਾਣਕਾਰੀ ਲਈ 94641-78030 ਤੇ ਸੰਪਰਕ ਕਰੋ
ਆਉ ਇਸ ਪੋਸਟ ਨੂੰ ਵੱਧ ਤੋਂ ਵੱਧ ਸੇਅਰ ਕਰਾਈਏ,
ਬੇਰੁਜ਼ਗਾਰੀ ਦੂਰ ਭਜਾਈਏ,
ਮਿਲਿਆ ਮੌਕਾ ਨਾ ਗਵਾਈਏ,
ਮਿਹਨਤ ਨਾਲ ਤਰੱਕੀ ਪਾਈਏ।
ਆਸਰਾ ਫਾਊਡੇਸ਼਼ਨ ਬਰੇਟਾ, ਜਿਲਾ ਰੂਰਲ ਯੂਥ ਕਲੱਬਜ ਐਸੋਸੀਏਸ਼ਨ ਮਾਨਸਾ, ਮਾਤਾ ਗੁਜਰੀ ਜੀ ਭਲਾਈ ਕੇਦਰ ਬੁਢਲਾਡਾ, ਭਾਰਤ ਵਿਕਾਸ ਪ੍ਰੀਸ਼ਦ ਬਰੇਟਾ,ਇਲਾਕਾ ਅਤੇ ਸਹਿਰ ਨਿਵਾਸੀਆ, ਮੋਹਤਬਰਾਂ,ਧਾਰਮਿਕ, ਸਮਾਜ ਸੇਵੀ ਜਥੇਬੰਦੀਆ ਅਤੇ ਸਾਡੇ ਮੁੱਖ ਮਹਿਮਾਨਾਂ ਦੇ ਵੱਲੋਂ ਜਿਲਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ ਮਾਨਸਾ ਦੇ ਸਹਿਯੋਗ, ਨਾਲ ਮਿਤੀ 19 ਜੁਲਾਈ 2024 ਦਿਨ ਸ਼ੁੱਕਰਵਾਰ ਨੂੰ ਅਰਿਹੰਤ ਕਾਲਜ ਆਫ ਐਜੂਕੇਸ਼ਨ ਨੇੜੇ ਗਰੀਨ ਲੈਂਡ ਸਕੂਲ ਬਰੇਟਾ ਕੈਂਚੀਆਂ ਵਿਖੇ ਰੋਜ਼ਗਾਰ ਮੇਲਾ ਆਜੋਯਤ ਕੀਤਾ ਜਾ ਰਿਹਾ ਹੈ ਇਸ ਰੋਜ਼ਗਾਰ ਮੇਲੇ ਦਾ ਸਮਾਂ ਸਵੇਰੇ 10:00 ਵਜੇ ਤੋਂ ਦੁਪਹਿਰ 03:00 ਵਜੇ ਤੱਕ ਹੋਵੇਗਾ। ਇਸ ਮੇਲੇ ਵਿੱਚ ਪੰਜਾਬ ਦੀਆਂ ਬਹੁਤ ਸਾਰੀਆਂ ਨਾਮੀ ਕੰਪਨੀਆ ਭਾਗ ਲੈ ਰਹੀਆਂ ਹਨ।ਇਸ ਰੋਜਗਾਰ ਮੇਲੇ ਵਿੱਚ ਪੰਜਵੀਂ ਪਾਸ ਕੁੜੀਆਂ ਅਤੇ ਦਸਵੀ ਪਾਸ ਮੁੰਡੇ ਵੀ ਵਿੱਚ ਭਾਗ ਲੈ ਸਕਦੇ ਹਨ। ਪ੍ਰਾਰਥੀ ਆਪਣੀ ਪੜ੍ਹਾਈ ਦੇ ਸਾਰੇ ਸਰਟੀਫਿਕੇਟਾਂ ਦੀਆਂ ਫੋਟੋ ਕਾਪੀਆਂ, ਅਧਾਰ ਕਾਰਡ ਦੀ ਫੋਟੋ ਕਾਪੀ, ਪਾਸਪੋਰਟ ਸਾਇਜ਼ ਫੋਟੋਆਂ ਅਤੇ ਰੈਜ਼ਿਊਮ ਨਾਲ ਲੈ ਕੇ ਆਉਣ ਜੀ।
Please do not enter any spam link in the comment box.