Nehru Yuva Kendra Bathinda
District Youth Coordinator Nehru Yuva Kender - Bathinda
ਨਹਿਰੂ ਯੁਵਾ ਕੇਂਦਰ ਬਠਿੰਡਾ (ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ) ਰਾਸ਼ਟਰੀ ਯੁਵਾ ਵਲੰਟੀਅਰਜ਼ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ ਭਾਰਤ ਸਰਕਾਰ ਨੌਜਵਾਨਾਂ ਨੂੰ ਸਵੈਸੇਵੀ ਸਮੂਹਾਂ ਵਿਚ ਸੰਗਠਿਤ ਕਰ ਕੇ ਰਾਸ਼ਟਰ ਨਿਰਮਾਣ ਦੀਆਂ ਗਤੀਵਿਧੀਆਂ ਵਿਚ ਮਦਦ ਕਰਨ, ਉਨ੍ਹਾਂ ਦੀਆਂ ਊਰਜਾਵਾਂ ਅਤੇ ਸਮਰੱਥਾਵਾਂ ਨੂੰ ਪ੍ਰਸਾਰਿਤ ਕਰਨ ਦੇ ਮਕਸਦ ਨਾਲ ਨੌਜਵਾਨਾਂ ਦੀ ਭਾਲ ਕਰਦੀ ਹੈ। ਤੁਹਾਨੂੰ ਸਿਹਤ, ਸਾਖ਼ਰਤਾ, ਸਵੱਛਤਾ, ਲਿੰਗ ਅਤੇ ਹੋਰ ਸਮਾਜਿਕ ਮੁੱਦਿਆਂ ਬਾਰੇ ਮੁਹਿੰਮਾਂ/ਜਾਗਰੂਕਤਾ ਪ੍ਰੋਗਰਾਮ ਦੀ ਅਗਵਾਈ ਕਰਨ ਲਈ ਅਤੇ ਐਮਰਜੈਂਸੀ ਜਾਂ ਵੱਖ-ਵੱਖ ਪ੍ਰੋਗਰਾਮਾਂ ਨੂੰ ਲਾਗੂ ਕਰਨ ਵਿਚ | ਪ੍ਰਸ਼ਾਸਨ ਦੀ ਸਹਾਇਤਾ ਕਰਨ ਲਈ ਵੀ ਕਿਹਾ ਜਾ ਸਕਦਾ ਹੈ। | ਯੋਗਤਾਵਾਂ: 1) ਸਿੱਖਿਅਤ ਯੋਗਤਾ (10ਵੀਂ ਪਾਸ) 2) ਉਮਰ 18 ਤੋਂ 29 ਸਾਲ ਦੇ ਦਰਮਿਆਨ (ਮਿਤੀ 1 ਅਪ੍ਰੈਲ, 2023 ਨੂੰ) 3) ਕੋਈ ਵੀ ਰੈਗੂਲਰ ਵਿਦਿਆਰਥੀ ਰਾਸ਼ਟਰੀ ਯੁਵਾ ਵਲੰਟੀਅਰਜ਼ | ਲਈ ਯੋਗ ਨਹੀਂ ਹੋਵੇਗਾ। 4) ਅਸਾਮੀਆਂ ਦੀ ਗਿਣਤੀ: 20 (ਹਰ ਬਲਾਕ ਲਈ 2 ਅਤੇ ਦਫ਼ਤਰ ਵਿਚ ਕੰਪਿਊਟਰ ਕੰਮ ਲਈ 2) ਮਾਣ ਭੱਤਾ: ਕੁੱਲ 5000/- (ਪੰਜ ਹਜ਼ਾਰ ਰੁਪਏ) ਪ੍ਰਤੀ ਮਹੀਨਾ ਵੱਧ ਤੋਂ ਵੱਧ 2 ਸਾਲਾਂ ਲਈ। ਇਹ ਨਾ ਹੀ ਕੋਈ ਭੁਗਤਾਨ ਰੁਜ਼ਗਾਰ ਹੈ ਅਤੇ ਨਾ ਹੀ ਕੋਈ ਵਲੰਟੀਅਰ ਸਰਕਾਰ ਤੋਂ ਰੁਜ਼ਗਾਰ ਲਈ ਕਿਸੇ | ਪ੍ਰਕਾਰ ਦਾ ਦਾਅਵਾ ਕਰਨ ਅਤੇ ਨਾ ਹੀ ਕਾਨੂੰਨੀ ਅਧਿਕਾਰ ਲਈ | ਹੱਕਦਾਰ ਹੋਵੇਗਾ। ਕਿਵੇਂ ਅਰਜ਼ੀ ਦੇ ਸਕਦੇ ਹੋ: | ਵਧੇਰੇ ਜਾਣਕਾਰੀ ਲਈ ਵਿਭਾਗ ਦੀ ਵੈੱਬਸਾਈਟ (nyks.nic.in) ਤੇ ਯੋਜਨਾ ਦਾ ਵਿਵਰਣ, ਆਨਲਾਈਨ ਅਰਜ਼ੀ ਫਾਰਮ ਦਿੱਤੇ ਗਏ ਹਨ ਜਾਂ ਨਿਮਨ ਦਫ਼ਤਰ ਵਿਚ ਫਾਰਮ ਭਰ ਕੇ ਅਪਲਾਈ ਕਰ ਸਕਦੇ ਹੋ। ਅਰਜ਼ੀ ਫਾਰਮ ਪ੍ਰਾਪਤ ਕਰਨ ਦੀ ਆਖ਼ਰੀ ਮਿਤੀ | 09/03/2023 ਹੈ। ਜ਼ਿਲ੍ਹਾ ਯੂਥ ਅਫ਼ਸਰ ਨਹਿਰੂ ਯੁਵਾ ਕੇਂਦਰ ਬਠਿੰਡਾ, ਬੈਕਸਾਈਡ ਗਰੀਨ ਪੈਲੇਸ, ਬੈਂਕ ਕਾਲੋਨੀ, ਬਰਨਾਲਾ ਬਾਈਪਾਸ, ਬਠਿੰਡਾ। ਸੰਪਰਕ: (1642910215)
Please do not enter any spam link in the comment box.